Forts in Delhi

ਲਾਲ ਕਿਲਾ

Viq Kh, Barsuk and 1,253,276 more people have been here
8.4/10

ਦਿੱਲੀ ਦੇ ਲਾਲ ਕਿਲੇ ਨੂੰ ਲਾਲ ਕਿਲਾ ਇਸ ਲਈ ਕਹਿੰਦੇ ਹਨ, ਕਿਉਂਕਿ ਇਹ ਲਾਲ ਪੱਥਰ ਨਾਲ ਬਣਇਆ ਹੈ। ਇਹ ਸ਼ਾਹੀ ਪਰਿਵਾਰ ਦਾ ਨਿਵਾਸ ਸਥਾਨ ਸੀ ਅਤੇ ਇਸ ਦਾ ਅਸਲ ਨਾਂ ਕਿਲਾ ਮੁਬਾਰਕ ਸੀ। ਇਹ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਸਥਿਤ ਹੈ। ਇਹ ਯੂਨੇਸਕੋ ਸੰਸਾਰ ਅਮਾਨਤ ਥਾਂ ਵਿੱਚ ਸ਼ਾਮਿਲ ਹੈ।

ਇਤਿਹਾਸ

ਲਾਲ ਕਿਲੇ ਦਾ ਨਿਰਮਾਣ ਮੁਗਲ ਬਾਦਸ਼ਾਹ ਸ਼ਾਹਜਹਾਂ ਦੁਆਰਾ 1638A.D. ਵਿੱਚ ਓਦੋਂ ਕਰਵਾਇਆ ਜਦੋਂ ਉਸਨੇ ਆਪਣੀ ਰਾਜਧਾਨੀ ਆਗਰਾ ਤੋਂ ਦਿੱਲੀ ਤਬਦੀਲ ਕਰਨ ਦਾ ਫੈਸਲਾ ਕੀਤਾ। ਇਸ ਦਾ ਖਾਕਾ ਉਸਤਾਦ ਅਹਿਮਦ ਲਾਹੋਰੀ ਨੇ ਬਣਾਇਆ। ਇਸ ਦੇ ਨਿਰਮਾਣ ਦਾ ਆਰੰਭ ਮੁਹਰਮ. ਦੇ ਪਵਿਤਰ ਮਹੀਨੇ ਸ਼ੁਰੂ ਕੀਤਾ ਗਇਆ। ਸ਼ਾਹਜਹਾਂ ਦੀ ਨਿਗਰਾਨੀ ਵਿੱਚ 1648 ਵਿੱਚ ਇਸਨੂੰ ਪੂਰਾ ਕੀਤਾ ਗਇਆ। ਲਾਲ ਕਿਲੇ ਵਿੱਚ ਵਰਤੀਆਂ ਤਕਨੀਕਾਂ ਅਤੇ ਵਿਆਉਤ ਮੁਗਲ ਕਾਲ ਦੀ ਕਲਾ ਦਾ ਸਿਖਰ ਦਰਸਾਉਂਦੀ ਹੈ। ਸ਼ਾਹਜਹਾਂ ਦੇ ਉਤਾਰਾਧਿਕਾਰੀ ਔਰੰਗਜੇਬ ਨੇ ਬਾਦਸ਼ਾਹ ਦੀ ਨਿਜੀ ਰਿਹਾਇਸ਼ ਵਿੱਚ ਮੋਤੀ ਮਸਜਿਦ ਦਾ ਨਿਰਮਾਣ ਕਰਵਾਇਆ। ਔਰੰਗਜੇਬ ਪਿਛੋਂ ਮੁਗਲਾਂ ਦੇ ਪਤਨ ਦੋਰਾਨ ਕਿਲੇ ਵਿੱਚ ਕਈ ਉਤਾਰ ਚੜਾਅ ਹੋਏ। ਜਦੋਂ 1712 ਈ. ਵਿੱਚ ਜਹਾਦਰ ਸ਼ਾਹ ਨੇ ਕਿਲੇ ਨੂੰ ਅਧੀਨ ਕੀਤਾ ਅਤੇ ਆਪ ਬਾਦਸ਼ਾਹ ਬਣਇਆ। ਉਸ ਦੇ ਸ਼ਾਸਨ ਕਾਲ ਦੇ ਪਹਿਲੇ ਸਾਲ ਹੀ ਫਰੁਖਸ਼ੀਅਰ ਉਸਨੂੰ ਕਤਲ ਕਰ ਕੇ ਆਪ ਗਦੀ ਤੇ ਬੈਠ ਗਇਆ। 1719ਈ. ਵਿੱਚ ਮੁਹੰਮਦ ਸ਼ਾਹ (ਰੰਗੀਲਾ) ਬਾਦਸ਼ਾਹ ਬਣਇਆ। ਉਸਨੇ ਰੰਗ ਮਹਲ ਦੀ ਚਾਂਦੀ ਦੀ ਛੱਤ ਉਤਾਰ ਕੇ ਤਾਬੇ ਦੀ ਲਗਵਾ ਦਿਤੀ। ਮੁਹੰਮਦ ਸ਼ਾਹ ਦੇ ਰਾਜ ਦੌਰਾਨ ਨਾਦਰ ਸ਼ਾਹ ਨੇ ਹਮਲਾ ਕੀਤਾ ਅਤੇ ਉਸਨੇ ਮੁਗਲ ਸੈਨਾ ਨੂੰ ਆਸਾਨੀ ਨਾਲ ਹਰਾ ਕੇ ਕਿਲੇ ਨੂੰ ਲੁਟਿਆ ਅਤੇ ਓਹ ਮੋਰ ਸਿੰਘਾਸਨ ਵੀ ਲੈ ਗਇਆ।

ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਤੇ 1752ਈ. ਵਿੱਚ ਮੁਗਲਾਂ ਨੇ ਮਰਾਠਿਆਂ ਨਾਲ ਨਾਲ ਸੰਧੀ ਕਰ ਕੇ ਓਹਨਾ ਨੂੰ ਰੱਖਿਅਕ ਬਣਾਇਆ। 1758ਈ. ਵਿੱਚ ਮਰਾਠਿਆਂ ਦੀ ਲਾਹੋਰ ਅਤੇ ਪਿਸ਼ਾਵਰ ਤੇ ਚੜਾਈ ਨੇ ਓਹਨਾ ਨੂੰ ਅਹਿਮਦ ਸ਼ਾਹ ਦੁਰਾਨੀ ਨਾਲ ਝਗੜਾ ਵਿੱਚ ਲੈ ਆਂਦਾ। 1760ਈ. ਵਿੱਚ ਮਰਾਠਿਆਂ ਨੇ ਦਿੱਲੀ ਦੀ ਰੱਖਿਆ ਲਈ ਦੀਵਾਨ-ਏ-ਖ਼ਾਸ ਦੀ ਚਾਂਦੀ ਦੀ ਛੱਤ ਨੂੰ ਧਨ ਲਈ ਵਰਤਿਆ। 1761ਈ. ਵਿੱਚ ਮਰਾਠਿਆਂ ਦੀ ਪਾਣੀਪਤ ਦੀ ਤੀਜੀ ਲੜਾਈ ਵਿੱਚ ਹਾਰ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਨੇ ਦਿੱਲੀ ਨੂੰ ਲੁਟਿਆ। 11 ਮਾਰਚ 1783 ਨੂੰ, ਸਿੱਖਾਂ ਨੇ ਸਰਦਾਰ ਬਘੇਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਲਾਲ ਕਿਲੇ ਵਿੱਚ ਪਰਵੇਸ਼ ਕਰ ਦੀਵਾਨ- ਏ-ਆਮ ਉੱਤੇ ਕਬਜਾ ਕਰ ਲਿਆ। ਕਿਲੇ ਦਾ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਸੀ ਜਿਸਨੇ 1857 ਦੀ ਅਜਾਦੀ ਲੜਾਈ ਦੀ ਅਗਵਾਈ ਕੀਤੀ ਸੀ। ਬਾਅਦ ਵਿੱਚ ਕਿਲੇ ਉੱਤੇ ਬਰੀਟੀਸ਼ ਫੌਜ ਦਾ ਕਬਜਾ ਹੋ ਗਿਆ। ਅੰਗਰੇਜਾਂ ਨੇ ਵੀ ਕਿਲੇ ਦੀ ਯੋਜਨਾਬੰਦ ਲੁਟ ਕੀਤੀ। ਕਿਲੇ ਦਾ ਸਾਰਾ ਫਰਨੀਚਰ, ਨੋਕਰਾਂ ਦੇ ਕਵਾਟਰ, ਹਰਮ ਅਤੇ ਬਾਗ ਨਸ਼ਟ ਕਰ ਦਿਤੇ ਗਏ। ਅੰਗਰੇਜਾਂ ਨੇ ਇਸ ਵਿੱਚ ਸੁਧਾਰ ਓਦੋਂ ਕੀਤਾ ਜਦੋਂ 1911ਈ. ਵਿੱਚ ਬ੍ਰਿਟਸ਼ ਸਮਰਾਟ ਅਤੇ ਰਾਣੀ ਦਿੱਲੀ ਦਰਬਾਰ ਲਈ ਆਏ। ਅਜਾਦੀ ਦੇ ਬਾਅਦ ਕਿਲੇ ਨੂੰ ਛਾਉਣੀ ਦੇ ਰੂਪ ਵਿੱਚ ਇਸਤੇਮਾਲ ਕੀਤਾ ਗਇਆ। ਬਾਅਦ ਵਿੱਚ ਦਿਸੰਬਰ 2003 ਵਿੱਚ, ਭਾਰਤੀ ਫੌਜ ਨੇ ਇਸਨੂੰ ਭਾਰਤੀ ਸੈਰ ਵਿਭਾਗ ਨੂੰ ਸੌਂਪ ਦਿੱਤਾ।

ਆਧੁਨਿਕ ਯੁੱਗ ਵਿੱਚ ਮਹੱਤਵ

ਲਾਲ ਕਿਲਾ ਦਿੱਲੀ ਸ਼ਹਿਰ ਦੀ ਸਭ ਤੋਂ ਜਿਆਦਾ ਮਸ਼ਹੂਰ ਸੈਰ ਵਾਲੀ ਥਾਂ ਹੈ, ਜੋ ਲਖਾਂ ਸੈਲਾਨੀਆ ਨੂੰ ਹਰ ਸਾਲ ਆਕਰਸ਼ਤ ਕਰਦੀ ਹੈ। ਇਹ ਕਿਲਾ ਉਹ ਥਾਂ ਵੀ ਹੈ, ਜਿੱਥੋਂ ਭਾਰਤ ਦੇ ਪ੍ਰਧਾਨ ਮੰਤਰੀ ਅਜਾਦੀ ਦਿਨ 15 ਅਗਸਤ ਨੂੰ ਦੇਸ਼ ਦੀ ਜਨਤਾ ਨੂੰ ਸੰਬੋਧਿਤ ਕਰਦੇ ਹਨ। ਇਹ ਦਿੱਲੀ ਦਾ ਸਭ ਤੋਂ ਵੱਡਾ ਸਮਾਰਕ ਵੀ ਹੈ।

ਇੱਕ ਸਮਾਂ ਸੀ, ਜਦੋਂ 3000 ਲੋਕ ਇਸ ਇਮਾਰਤ ਸਮੂਹ ਵਿੱਚ ਰਿਹਾ ਕਰਦੇ ਸਨ। ਪਰ 1857 ਦੇ ਅਜਾਦੀ ਲੜਾਈ ਦੇ ਬਾਅਦ, ਕਿਲੇ ਉੱਤੇ ਬਰੀਟੀਸ਼ ਫੌਜ ਦਾ ਕਬਜਾ ਹੋ ਗਿਆ ਅਤੇ ਕਈ ਰਿਹਾਇਸ਼ੀ ਮਹਲ ਨਸ਼ਟ ਕਰ ਦਿੱਤੇ ਗਏ। ਇਸਨੂੰ ਬਰੀਟੀਸ਼ ਫੌਜ ਦਾ ਮੁੱਖਆਲਾ ਵੀ ਬਣਾਇਆ ਗਿਆ। ਇਸ ਲੜਾਈ ਦੇ ਇੱਕਦਮ ਬਾਅਦ ਬਹਾਦੁਰ ਸ਼ਾਹ ਜਫਰ ਉੱਤੇ ਇੱਥੇ ਮੁਕੱਦਮਾ ਵੀ ਚਲਾ ਸੀ। ਇੱਥੇ ਉੱਤੇ ਨਵੰਬਰ 1945 ਵਿੱਚ ਇੰਡਿਅਨ ਨੇਸ਼ਨਲ ਆਰਮੀ ਦੇ ਤਿੰਨ ਅਫਸਰਾਂ ਦਾ ਕੋਰਟ ਮਾਰਸ਼ਲ ਕੀਤਾ ਗਿਆ ਸੀ। ਇਹ ਅਜਾਦੀ ਦੇ ਬਾਅਦ 1947 ਵਿੱਚ ਹੋਇਆ ਸੀ। ਇਸਤੋਂ ਬਾਅਦ ਭਾਰਤੀ ਫੌਜ ਨੇ ਇਸ ਕਿਲੇ ਦਾ ਕਾਬੂ ਲੈ ਲਿਆ ਸੀ। ਬਾਅਦ ਵਿੱਚ ਦਿਸੰਬਰ 2003 ਵਿੱਚ, ਭਾਰਤੀ ਫੌਜ ਨੇ ਇਸਨੂੰ ਭਾਰਤੀ ਸੈਰ ਵਿਭਾਗ ਨੂੰ ਸੌਂਪ ਦਿੱਤਾ।

ਇਸ ਕਿਲੇ ਉੱਤੇ ਦਿਸੰਬਰ 2000 ਵਿੱਚ ਲਸ਼ਕਰ-ਏ-ਤੋਏਬਾ ਦੇ ਆਤੰਕਵਾਦੀਆਂ ਦੁਆਰਾ ਹਮਲਾ ਵੀ ਹੋਇਆ ਸੀ। ਇਸ ਵਿੱਚ ਦੋ ਫੌਜੀ ਅਤੇ ਇੱਕ ਨਾਗਰਿਕ ਮੌਤ ਨੂੰ ਪ੍ਰਾਪਤ ਹੋਏ।

ਕਿਲਾ ਸੈਰ ਵਿਭਾਗ ਦੇ ਅਧਿਕਾਰ ਵਿੱਚ

1947 ਵਿੱਚ ਭਾਰਤ ਦੇ ਆਜ਼ਾਦ ਹੋਣ ਉੱਤੇ ਬਰੀਟੀਸ਼ ਸਰਕਾਰ ਨੇ ਇਹ ਪਰਿਸਰ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ ਸੀ, ਉਦੋਂ ਤੋਂ ਇੱਥੇ ਫੌਜ ਦਾ ਦਫ਼ਤਰ ਬਣਾ ਹੋਇਆ ਸੀ। 22 ਦਿਸੰਬਰ 2003 ਨੂੰ ਭਾਰਤੀ ਫੌਜ ਨੇ 56 ਸਾਲ ਪੁਰਾਣੇ ਆਪਣੇ ਦਫ਼ਤਰ ਨੂੰ ਹਟਾਕੇ ਲਾਲ ਕਿਲਾ ਖਾਲੀ ਕੀਤਾ ਅਤੇ ਇੱਕ ਸਮਾਰੋਹ ਵਿੱਚ ਸੈਰ ਵਿਭਾਗ ਨੂੰ ਸੌਂਪ ਦਿੱਤਾ। ਇਸ ਸਮਾਰੋਹ ਵਿੱਚ ਰਕਸ਼ਾ ਮੰਤਰੀ ਜਾਰਜ ਫਰਨਾਂਡੀਸ ਨੇ ਕਿਹਾ ਕਿ ਹੁਣ ਸਾਡੇ ਇਤਿਹਾਸ ਅਤੇ ਵਿਰਾਸਤ ਦੇ ਇੱਕ ਪਹਿਲੂ ਨੂੰ ਦੁਨੀਆ ਨੂੰ ਵਿਖਾਉਣ ਦਾ ਸਮਾਂ ਹੈ।

Post a comment
Tips & Hints
Arrange By:
Master M|A|R|Z|I™ ♂ ੴ
The last Mughal emperor to occupy the fort was Bahadur Shah ll "Zafar"....
ITC Hotels
23 August 2013
An evening of sound and light show at the fort, which re-creates the events in India's history, is a must when in Delhi
Load more comments
foursquare.com
Location
Map
Address

0.5km from Angoori Bagh Rd, Lal Qila, Chandni Chowk, New Delhi, Delhi 110006, ਭਾਰਤ

Get directions
Open hours
Tue 10:00 AM–7:00 PM
Wed 10:00 AM–6:00 PM
Thu 10:00 AM–1:00 PM
Fri 10:00 AM–7:00 PM
Sat 9:00 AM–8:00 PM
Sun 9:00 AM–9:00 PM
References

Red Fort (Lal Qila) on Foursquare

ਲਾਲ ਕਿਲਾ on Facebook

Hotels nearby

See all hotels See all
Maidens Hotel

starting $83

Hotel Le Mem

starting $21

OYO 738 Hotel Green Castle

starting $37

Hotel Wall City

starting $36

Hotel Delhi Heart

starting $40

Hotel Parkway Deluxe

starting $31

Recommended sights nearby

See all See all
Add to wishlist
I've been here
Visited
ਮੋਤੀ ਮਸਜ਼ਿਦ (ਲਾਲ ਕਿਲਾ)
ਭਾਰਤ

ਮੋਤੀ ਮਸਜ਼ਿਦ (ਹਿੰਦੁਸਤਾਨੀ ਭਾਸ਼ਾ: موتی مسجد, मोती मस्जिद) ਸਫ਼ੈਦ ਸੰ

Add to wishlist
I've been here
Visited
Nigambodh Ghat
ਭਾਰਤ

Nigambodh Ghat is a tourist attraction, one of the Stairways in

Add to wishlist
I've been here
Visited
ਜਾਮਾ ਮਸਜਿਦ, ਦਿੱਲੀ
ਭਾਰਤ

ਜਾਮਾ ਮਸਜਿਦ (ਫ਼ਾਰਸੀ: مسجد جھان نما) ਦਾ ਨਿਰਮਾਣ ਸੰਨ 1656 ਵਿਚ ਮੁਗ਼ਲ ਸਮਰ

Add to wishlist
I've been here
Visited
Fatehpuri Masjid
ਭਾਰਤ

Fatehpuri Masjid is a tourist attraction, one of the Religious

Add to wishlist
I've been here
Visited
Raj Ghat and associated memorials
ਭਾਰਤ

Raj Ghat and associated memorials is a tourist attraction, one of the

Add to wishlist
I've been here
Visited
ਅਗਰਸੈਨ ਦੀ ਬਾਉਲੀ
ਭਾਰਤ

ਅਗਰਸੈਨ ਦੀ ਬਾਉਲੀ ( हिन्दी: अग्रसेन की बावली, English: Agrasen ki

Add to wishlist
I've been here
Visited
Hanuman Temple, Connaught Place
ਭਾਰਤ

Hanuman Temple, Connaught Place is a tourist attraction, one of the

Add to wishlist
I've been here
Visited
Triyuginarayan Temple
ਭਾਰਤ

Triyuginarayan Temple is a tourist attraction, one of the Religious

Similar tourist attractions

See all See all
Add to wishlist
I've been here
Visited
ਆਗਰੇ ਦਾ ਕ਼ਿਲਾ
ਭਾਰਤ

ਆਗਰੇ ਦਾ ਕਿਲ੍ਹਾ (ਸ਼ਾਹਮੁਖੀ: قلعہ آگرہ ; ਕਿਲ੍ਹਾ ਆਗਰਾ) ਇੱਕ ਯੂਨੈਸ

Add to wishlist
I've been here
Visited
ਸ਼ਾਹੀ ਕਿਲਾ
Pakistan

ਸ਼ਾਹੀ ਕਿਲਾ ਲਾਹੌਰ ਦਾ ਇੱਕ ਪੁਰਾਣਾ ਕਿਲਾ ਹੈ। ਇਸਦਾ ਇਤਿਹਾਸ ਅਕਬਰ ਤੋਂ

Add to wishlist
I've been here
Visited
Lekh Castle
Azerbaijan

Lekh Castle (Azərbaycan: Löh qalası) is a tourist attraction, one of

Add to wishlist
I've been here
Visited
Kazan Kremlin
Russia

Kazan Kremlin (Русский: Казанский кремль) is a tourist attraction, o

Add to wishlist
I've been here
Visited
San Juan National Historic Site
Puerto Rico

San Juan National Historic Site is a tourist attraction, one of the

See all similar places