ਮਾਦਰੀਦ ਦਾ ਸ਼ਾਹੀ ਮਹਲ (ਸਪੇਨੀ ਭਾਸ਼ਾ Palacio Real de Madrid) ਸਪੇਨ ਦੇ ਮਾਦਰਿਦ ਸ਼ਹਿਰ ਵਿੱਚ ਸਪੇਨ ਦੇ ਸ਼ਾਹੀ ਪਰਿਵਾਰ ਦਾ ਨਿਵਾਸ ਸਥਾਨ ਹੈ, ਪਰ ਹੁਣ ਇਹ ਸਿਰਫ਼ ਰਾਜ ਦੇ ਸਮਾਰੋਹ ਲਈ ਵਰਤਿਆ ਜਾਂਦਾ ਹੈ। ਰਾਜਾ ਫਿਲਿਪ VI ਅਤੇ ਸ਼ਾਹੀ ਪਰਿਵਾਰ ਹੁਣ ਇਸ ਮਹਲ ਵਿੱਚ ਨਹੀਂ ਰਹਿੰਦੇ, ਇਸ ਦੀ ਥਾਂ ਉਹ ਇੱਕ ਸਾਦੇ ਮਹਲ ਜ਼ਾਰਜ਼ੁਏਲਾ ਦੇ ਮਹਲ, ਜੋ ਕਿ ਮਾਦਰਿਦ ਦੇ ਬਾਹਰਵਾਰ ਹੈ, ਵਿੱਚ ਰਹਿੰਦੇ ਹਨ। ਇਹ ਮਹਲ ਸਪੇਨ ਦੀ ਏਜੰਸੀ ਪੇਤ੍ਰੀਮੋਨੀਓ ਨੇਸ਼ਨਲ ਅਧੀਨ ਹੈ। ਮਹਲ ਕਾਲੇ ਦੇ ਬਾਲੇਨ ਮਾਰਗ ਤੇ, ਮਾਦਰਿਦ ਸ਼ਹਿਰ ਦੇ ਪੱਛਮੀ ਹਿੱਸੇ ਵਿੱਚ, ਮੰਜ਼ਾਨਾਰੇਸ ਨਦੀ ਦੇ ਪੂਰਬ ਵਿੱਚ, ਮੇਟ੍ਰੋ ਸਟੇਸ਼ਨ ਦੇ ਨਾਲ ਸਥਿਤ ਹੈ। ਇਸ ਦੇ ਕੁੱਝ ਕਮਰੇ ਆਮ ਜਨਤਾ ਦੇ ਦੇਖਣ ਲਈ ਹਮੇਸ਼ਾ ਖੁੱਲੇ ਰਹਿੰਦੇ ਹਨ, ਰਾਜ ਦੇ ਸਮਾਰੋਹ ਦੇ ਦਿਨਾ ਵਿੱਚ ਇਹ ਬੰਦ ਹੁੰਦੇ ਹਨ। ਇਸ ਦੀ ਦਾਖਲਾ ਫੀਸ €11 ਹੈ। ਲਬੇਰੀਅਨ ਪ੍ਰਾਇਦੀਪ ਦੇ ਲੋਕਾਂ ਨੂੰ ਇਸ ਦੀ ਜ਼ਰੁਰਤ ਨਹੀਂ ਪੈਂਦੀ।
ਇਹ ਮਹਲ 9ਵੀਂ ਸਦੀ ਵਿੱਚ ਬਣਾਇਆ ਗਿਆ ਸੀ। ਇਸਨੂੰ ਕਰਦੋਬਾ ਦੇ ਮੁਹੰਮਦ ਨੇ ਇੱਕ ਚੌਕੀ ਦੇ ਤੌਰ ਤੇ ਨਿਰਮਾਣ ਕੀਤਾ ਸੀ। ਸੁਤੰਤਰ ਮੂਰ ਤੋਲੇਦੋ ਦੇ ਤੈਫੋ ਨੇ 1036 ਵਿੱਚ ਇਸ ਵਿੱਚ ਰਹਿਣਾ ਸ਼ੁਰੂ ਕੀਤਾ।