ਮਾਊਂਟ ਕਿਲੀਮੰਜਾਰੋ ਜਾਂ ਕਿਲੀਮੰਜਾਰੋ ਪਹਾੜ ਆਪਣੇ ਤਿੰਨ ਜੁਆਲਾਮੁਖੀ ਸ਼ੰਕੂਆਂ ਕੀਬੋ, ਮਾਵੈਂਜ਼ੀ ਅਤੇ ਸ਼ੀਰਾ ਸਣੇ, ਤਨਜ਼ਾਨੀਆ ਵਿਚਲਾ ਇੱਕ ਸੁਸਤ ਜੁਆਲਾਮੁਖੀ ਪਹਾੜ ਹੈ। ਸਮੁੰਦਰੀ ਤਲ ਤੋਂ 5,895 ਮੀਟਰ (19,341 ਫੁੱਟ) ਉੱਚਾ ਇਹ ਪਹਾੜ ਅਫ਼ਰੀਕਾ ਦਾ ਸਭ ਤੋਂ ਉੱਚਾ ਪਹਾੜ ਹੈ ਅਤੇ ਦੁਨੀਆਂ ਦਾ ਸਭ ਤੋਂ ਉੱਚਾ ਇਕੱਲਾ ਖੜ੍ਹਾ ਪਹਾੜ (ਮਤਲਬ ਕਿਸੇ ਪਹਾੜੀ ਲੜੀ ਦਾ ਹਿੱਸਾ ਨਹੀਂ) ਹੈ।