ਸਗਰਾਦਾ ਫੈਮਿਲੀਆ ( ਕਾਤਾਲੋਨੀਆ ਉਚਾਰਣ: [səˈɣɾaðə fəˈmiɫiə]; ਅੰਗਰੇਜ਼ੀ: Basilica and Expiatory Church of the Holy Family) ਇੱਕ ਰੋਮਨ ਕੈਥੋਲਿਕ ਚਰਚ ਹੈ। ਇਹ ਬਾਰਸੀਲੋਨਾ ਸਪੇਨ ਵਿੱਚ ਸਥਿਤ ਹੈ। ਇਸਨੂੰ ਇੱਕ ਕਤਾਲਨ ਭਵਨ ਨਿਰਮਾਣ ਸ਼ਾਸਤਰੀ ਅਨਤੋਨੀ ਗੌਦੀ (1852–1926) ਦੁਆਰਾ ਡਿਜ਼ਾਇਨ ਕੀਤਾ ਗਇਆ ਸੀ। ਹਾਲਾਂਕਿ ਇਹ ਅਧੂਰਾ ਹੈ ਪਰ ਇਸਨੂੰ ਯੂਨੇਸਕੋ ਵਲੋਂ ਵਿਸ਼ਵ ਵਿਰਾਸਤ ਠਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਇਆ ਹੈ।
ਇਸਦੀ ਉਸਾਰੀ 1882 ਵਿੱਚ ਸ਼ੁਰੂ ਹੋਈ ਪਰ ਅਨਤੋਨੀ ਗੋਦੀ ਇਸ ਵਿੱਚ 1883 ਵਿੱਚ
ਸ਼ਾਮਿਲ ਹੋਇਆ।
ਪਿਛੋਕੜ
ਸਗਰਾਦਾ ਫਮੀਲੀਆ ਦਾ ਗਿਰਜਾਘਰ ਅਸਲ ਵਿੱਚ ਇੱਕ ਪੁਸਤਕ ਵਿਕ੍ਰੇਤਾ ਦੀ ਪ੍ਰੇਰਨਾ
ਸੀ। ਇਸ ਪੁਸਤਕ ਵਿਕਰੇਤਾ ਦਾ ਨਾਂ ਜੋਸਫ ਮਾਰੀਆ ਬੋਕਾਲੇਕਾ (Josep Maria
Bocabella) ਸੀ। ਜਿਹੜਾ ਐਸੋਸੀਏਸ਼ਨ ਏਸਪਿਰੀਚੁਅਲ ਦੇ ਦੇਵਾਤਾਸ ਦੇ ਸਾਨ ਖੋਸੇ
(Asociación Espiritual de Devotos de San José) ਨਾਂ ਦੀ ਧਾਰਮਿਕ ਸੰਸਥਾ
ਦਾ ਸੰਸਥਾਪਕ ਸੀ। ਵੇਟੀਕਨ ਸ਼ਹਿਰ ਦੀ ਇੱਕ ਯਾਤਰਾ ਤੋਂ ਬਾਅਦ 1872 ਈ.ਵਿੱਚ
ਬੋਕਾਬੇਲਾ ਇੱਕ ਗਿਰਜਾਘਰ ਦੇ ਨਿਰਮਾਣ ਦੇ ਇਰਾਦੇ ਦੇ ਨਾਲ ਇਟਲੀ ਤੋਂ ਵਾਪਸ ਆਏ।
ਓਹਨਾ ਦੀ ਪ੍ਰੇਰਨਾ ਦਾ ਮੁੱਖ ਸਰੋਤ ਲੋਰੇਤੇ ਸੀ। ਇਸਨੂੰ ਡੀਜਾਇਨ ਕਰਨ ਦਾ ਕੰਮ
ਸੇਨਰ ਜੋਸਫ ਦੇ ਤਿਉਹਾਰ ਤੇ 19 ਮਾਰਚ 1882 ਨੂੰ ਸ਼ੁਰੂ ਹੋ ਗਇਆ ਸੀ। ਸ਼ੁਰੁਆਤੀ
ਕੰਮ 18 ਮਾਰਚ 1883 ਨੂੰ ਸੁਰੂ ਹੋ ਗਇਆ ਸੀ। ਇਸਦੇ ਪਹਿਲੇ ਆਰਕੀਟੈਕਟ ਫ੍ਰਾਂਸਿਸ
ਦੇ ਪੌਲਾ ਦੇਲ ਵਿਲਾਰ ਏ ਲੋਜ਼ਾਨੋ ਸੀ। ਜਿਹਨਾ ਦਾ ਇਰਾਦਾ ਗੋਤ੍ਹਕ ਕਲਾ ਵਿੱਚ
ਨਿਰਮਾਣ ਕਰਨ ਦਾ ਸੀ। 1883 ਈ. ਤੱਕ ਇਸ ਸ਼ੈਲੀ ਵਿੱਚ ਇਕ ਮਹਿਰਾਬ ਬਣਾ ਦਿੱਤੀ ਗਈ
ਅਤੇ ਓਦੋਂ ਹੀ ਗੌਦੀ ਨੇ ਉਸਾਰੀ ਦਾ ਕੰਮ ਆਪਣੇ ਹੱਥ ਵਿੱਚ ਲੈ ਲਿਆ। ਹਾਲਾਂਕਿ 1883
ਵਿੱਚ ਗੌਦੀ ਉਸਾਰੀ ਵਿਚਹ ਜੁੜ ਗਏ ਸਨ, ਪਰ 1884 ਵਿੱਚ ਓਹਨਾ ਨੇ ਆਰਕੀਟੈਕਟ
ਨਿਰਦੇਸ਼ਕ ਦਾ ਪਦ ਸੰਭਾਲਿਆ।
ਨਿਰਮਾਣ
ਬਹੁਤ ਦੇਰ ਕੰਮ ਕਰਨ ਤੋਂ ਬਾਅਦ ਗੌਦੀ ਨੇ ਇਸਦੇ ਨਿਰਮਾਣ ਬਾਰੇ ਟਿੱਪਣੀ ਕੀਤੀ
ਕਿ: "ਮੇਰੇ ਗਾਹਕ ਨੂੰ ਕੋਈ ਜਲਦੀ ਨਹੀਂ। ਗੌਦੀ ਦੀ ਜਦੋਂ 1926 ਵਿੱਚ ਮੌਤ ਹੋਈ
ਤਾਂ ਬਾਸੀਲਿਕਾ ਦਾ ਕੰਮ 15 ਤੋਂ 25 ਪ੍ਰਤੀਸ਼ਤ ਦੇ ਵਿਚਕਾਰ ਹੋਇਆ ਸੀ। ਗੌਦੀ ਦੇ
ਮੌਤ ਤੋਂ ਬਾਅਦ ਦੋਮੇਨੇਤਸ ਸੁਗਰਾਨੇਸ (Domènec Sugrañes) ਦੀ ਦਿਸ਼ਾ ਨਿਰਦੇਸ਼
ਅਧੀਨ ਜਾਰੀ ਰੱਖੀ ਗਈ। 1936 ਵਿੱਚ ਸਪੇਨੀ ਘਰੇਲੂ ਜੰਗ ਦੌਰਾਨ ਇਸਦੀ ਉਸਾਰੀ ਦੇ
ਕੰਮ ਦੀ ਗਤੀ ਧੀਮੀ ਹੋ ਗਈ। ਗਿਰਜਾਘਰ ਦੇ ਕੁਝ ਭਾਗ ਕਾਤਾਲਾਨ ਅਲੱਗਵਾਦੀਆਂ ਦੁਆਰਾ
ਤਬਾਹ ਕਰ ਦਿੱਤੇ ਗਏ ਅਤੇ ਇਸਦੇ ਨਿਰਮਾਣ ਦੇ ਦਸਤਾਵੇਜਾਂ ਨੂੰ ਵੀ ਨੁਕਸਾਨ
ਪਹੁੰਚਿਆ। 1940 ਤੋਂ ਬਾਅਦ ਆਰਕੀਟੈਕਟ ਫਰਾਂਸੇਸ ਕੀਟਾਨਾ(Francesc Quintana),
ਇਸਿਦਰੇ ਪੁਇਗ ਬੋਆਦਾ (Isidre Puig BOADA), ਲੁਇਸ ਬੋਨੇਟ ਏ ਗਾਰੀ (Lluís
Bonet i Gari) ਅਤੇ ਫ੍ਰਾਂਸੇਸਕ ਕਾਰਦੋਨੇਰ (Francesc Cardoner) ਨੇ ਇਸ ਕੰਮ
ਨੂੰ ਅੱਗੇ ਵਧਾਇਆ। ਇਸ ਯੋਜਨਾ ਦੇ ਵਰਤਮਾਨ ਨਿਰਦੇਸ਼ਕ ਜੋਰਦੀ ਬੋਨੇਟ ਏ ਅਰਮੇਗੋਲ
(Jordi Bonet i Armengol) ਸਵਰਗਵਾਸੀ ਲੁਇਸ ਬੋਨੇਤ ਏ ਗਾਰੀ ਦਾ ਪੁੱਤਰ ਹੈ।
ਨਿਊਜ਼ੀਲੈਂਡ ਦੇ ਮਾਰਕ ਬਰੀ (Mark Burry) ਇਸਦੀ ਕਾਰਜਕਾਰੀ ਆਰਕੀਟੈਕਟ ਦੇ ਰੂਪ
ਵਿੱਚ ਕੰਮ ਕਰ ਰਹੇ ਹਨ।
ਇਸਦੇ ਕੇਂਦਰੀ ਵਾਲਟ ਦਾ ਕੰਮ 2000 ਵਿੱਚ ਪੂਰਾ ਹੋਇਆ ਸੀ।
ਗੈਲਰੀ
Construction of the
Sagrada Família |
Construction in early 1988
|
An artist at work in the gypsum workshop
|
Construction workers and aerial work platforms in the
nave
|
Construction workers in climbing gear on a tower
|
A crane over a tower of the Nativity façade
|
The roof of the nave in scaffolding
|
|
ਬਾਹਰੀ ਲਿੰਕ
ਬਾਹਰਲੀ ਵੀਡੀਓ