ਏਲ ਏਸਕੋਰਲ ਜਾਂ ਸੇਨ ਲੋਰੇਨਜ਼ੋ ਏਲ ਏਸਕੋਰਲ ਦਾ ਸ਼ਾਹੀ ਮਹਲ ਸਪੇਨ ਦੇ ਸ਼ਹਿਰ ਸੇਨ ਲੋਰੇਨਜ਼ੋ ਏਲ ਏਸਕੋਰਲ ਵਿੱਚ ਸਪੇਨ ਦੇ ਰਾਜੇ ਦਾ ਨਿਵਾਸ ਸਥਾਨ ਹੈ। ਇਹ ਸਪੇਨ ਦੀ ਰਾਜਧਾਨੀ ਮਾਦਰਿਦ ਤੋਂ ਲਗਭਗ 45 ਕਿਲੋਮੀਟਰ ਉੱਤਰ ਪੱਛਮ ਵੱਲ ਸਥਿਤ ਹੈ। ਇਹ ਸਪੇਨੀ ਸ਼ਾਹੀ ਥਾਵਾਂ ਵਿਚੋਂ ਇੱਕ ਹੈ। ਇਹ ਇੱਕ ਇਸਾਈ ਮੱਠ, ਸਕੂਲ ਅਤੇ ਅਜਾਇਬਘਰ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਥੋਂ 2.06 ਕਿਲੋਮੀਟਰ ਦੂਰ ਇੱਕ ਹੋਰ ਸ਼ਹਿਰ ਹੈ ਜਿਸਨੂੰ ਏਲ ਏਸਕੋਰਲ ਕਿਹਾ ਜਾਂਦਾ ਹੈ। ਏਲ ਏਸਕੋਰਲ ਦੋ ਆਰਚੀਟੈਕਚਰ ਕੰਪਲੈਕਸਾਂ ਦੇ ਮਹਾਨ ਇਤਿਹਾਸਕ ਅਤੇ ਸੱਭਿਆਚਾਰਕ ਮਹੱਤਤਾ ਤੋਂ ਬਣਿਆ ਹੈ। ਪਹਿਲਾ ਸ਼ਾਹੀ ਮਹਲ ਅਤੇ ਦੂਜਾ ਲਾ ਗ੍ਰਾਂਜਿਲਾ ਦੇ ਲਾ ਫ੍ਰੇਸਨੇਦਾ ਦੇ ਏਲ ਏਸਕੋਰਲ ਇਹ ਸ਼ਾਹੀ ਸ਼ਿਕਾਰ ਲਾਜ ਸੀ ਜਿਹੜਾ ਕਿ ਇਥੋਂ ਪੰਜ ਕਿਲੋਮੀਟਰ ਦੂਰ ਹੈ।
2 ਨਵੰਬਰ 1984 ਨੂੰ ਯੂਨੇਸਕੋ ਵਲੋਂ ਇਸਨੂੰ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਇਆ। ਇਹ ਯਾਤਰੀਆਂ ਦੀ ਖਿਚ ਦਾ ਕੇਂਦਰ ਹੈ। ਇੱਥੇ ਇੱਕ ਦਿਨ ਵਿੱਚ ਲਗਭਗ 500,000 ਯਾਤਰੀ ਆਉਂਦੇ ਹਨ। 2007 ਵਿੱਚ ਸਪੇਨ ਦੀ ਇੱਕ ਪ੍ਰਤਿਯੋਗਿਤਾ ਵਿੱਚ ਏਲ ਏਸਕੋਰਲ ਪਹਿਲੀਆ 100 ਥਾਵਾਂ ਵਿੱਚ ਆਪਣਾ ਸਥਾਨ ਪ੍ਰਾਪਤ ਕੀਤਾ।