ਪਰਾਦੋ ਅਜਾਇਬ-ਘਰ ਮਾਦਰੀਦ ਵਿੱਚ ਸਥਿਤ ਸਪੇਨ ਦਾ ਇੱਕ ਰਾਸ਼ਟਰੀ ਅਜਾਇਬ-ਘਰ ਹੈ। ਇਸ ਵਿੱਚ 12ਵੀਂ ਸਦੀ ਤੋਂ 19ਵੀਂ ਸਦੀ ਦੀਆਂ ਕਈ ਕਲਾ-ਕ੍ਰਿਤੀਆਂ ਮੌਜੂਦ ਹਨ। ਇਸ ਦੀ ਸਥਾਪਨਾ 1819 ਵਿੱਚ ਤਸਵੀਰਾਂ ਅਤੇ ਮੂਰਤੀਆਂ ਦੇ ਅਜਾਇਬ-ਘਰ ਵਜੋਂ ਹੋਈ ਸਨ ਪਰ ਹੁਣ ਇਸ ਵਿੱਚ ਹੋਰ ਕਲਾ-ਕ੍ਰਿਤੀਆਂ ਵੀ ਮੌਜੂਦ ਹਨ। 2012 ਵਿੱਚ ਅਜਾਇਬ-ਘਰ ਵਿੱਚ 2.8 ਮਿਲੀਅਨ ਦਰਸ਼ਕ ਆਏ।